ਲੇਜਰ ਹੇਅਰ ਰਿਮੂਵਲ ਟਰੀਟਮੈਂਟ ਕੀ ਹੈ ਅਤੇ ਕਿਵੇਂ ਕੰਮ ਕਰਦਾ ਹੈ ?

    ENQUIRY FORM

    ਲੇਜਰ ਹੇਅਰ ਰਿਮੂਵਲ ਟਰੀਟਮੈਂਟ ਕੀ ਹੈ ਅਤੇ ਕਿਵੇਂ ਕੰਮ ਕਰਦਾ ਹੈ ?

    ਲੇਜਰ ਹੇਅਰ ਰਿਮੂਵਲ ਟਰੀਟਮੈਂਟ ਇਕ ਨਵੀ ਤਕਨੀਕ ਹੈ ਜਿਸਦੀ ਮਦਦ ਨਾਲ ਸ਼ਰੀਰ ਦੇ ਕਿਸੇ ਵੀ ਹਿੱਸੇ ਤੋਂ ਵਾਲ ਹਮੇਸ਼ਾ ਲਈ ਖਤਮ ਕੀਤੇ ਜਾ ਸਕਦੇ ਹਨ | ਵਾਲਾਂ ਨੂੰ ਖਤਮ ਕਰਨ ਲਈ ਅੱਜਕਲ੍ਹ ਕਈ ਤਰੀਕੇ ਵਰਤੇ ਜਾਂਦੇ ਹਨ ਜਿਨ੍ਹਾਂ ਵਿਚ ਪੇਸਟ ਅਤੇ ਧਾਗੇ ਨਾਲ ਵਾਲਾਂ ਦੀਆ ਜੜਾਂ ਪੁੱਟਣਾ ਆਮ ਹੈ | ਪਰ ਅਜਿਹਾ ਕਾਰਨ ਨਾਲ ਬਹੁਤ ਵਾਰ ਬੁਰੇ ਨਤੀਜੇ ਵੀ ਸਾਮ੍ਹਣੇ ਆ ਜਾਂਦੇ ਹਨ | ਲੇਜਰ ਹੇਅਰ ਰਿਮੂਵਲ ਟਰੀਟਮੈਂਟ ਇਕ ਵਧੀਆ ਅਤੇ ਸੁਰਿਖਅਤ ਤਕਨੀਕ ਹੈ ਜੋ ਬਿਨਾ ਕਿਸੇ ਮੁਸ਼ਕਲ ਤੋਂ ਚੰਗੇ ਨਤੀਜੇ ਦਿੰਦੀ ਹੈ |

    ਲੇਜਰ ਹੇਅਰ ਰਿਮੂਵਲ ਟਰੀਟਮੈਂਟ ਕੀ ਹੈ?

    ਲੇਜਰ ਹੇਅਰ ਰਿਮੂਵਲ ਟਰੀਟਮੈਂਟ ਇਕ ਲੇਜਰ ਅਧਾਰਿਤ ਤਕਨੀਕ ਹੈ ਜੋ ਕਿ ਇਕ ਅਨੁਭਵੀ ਡਾਕਟਰ (ਜੋ ਕਿ ਚਮੜੀ ਦੇ ਰੋਗਾਂ ਦਾ ਮਾਹਰ ਹੋਵੇ ) ਦੀ ਦੇਖਰੇਖ ਅੰਦਰ ਕੀਤੀ ਜਾਂਦੀ ਹੈ | ਉਹ ਇਕ ਨਿਯੰਤ੍ਰਿਤ ਲੇਜ਼ਰ ਬੀਮ ਦੀ ਮਦਦ ਨਾਲ ਵਾਲਾਂ ਨੂੰ ਜੜ ਤੋਂ ਖਤਮ ਕਰ ਦਿੰਦਾ ਹੈ | ਲੇਜਰ ਉਪਕਰਨ ਦੀ ਮਦਦ ਨਾਲ ਮਾਹਰ ਡਾਕਟਰ ਸ਼ਰੀਰ ਦੇ ਕੁਝ ਚੁਣੇ ਹੋਏ ਹਿਸਿਆਂ ਤੋਂ ਵਾਲ ਉਤਾਰ ਦਿੰਦਾ ਹੈ | ਇਸ ਦੌਰਾਨ ਜੇਕਰ ਤੁਹਾਨੂੰ ਚਮੜੀ ਉਪਰ ਕੁਝ ਗਰਮ ਮਹਿਸੂਸ ਹੁੰਦਾ ਹੈ ਜਾ ਤਕਲੀਫ ਹੁੰਦੀ ਹੈ ਤਾ ਤੁਰੰਤ ਡਾਕਟਰ ਨੂੰ ਰੋਕ ਦੇਣਾ ਚਾਹੀਦਾ ਹੈ | ਲੇਜਰ ਦੀ ਤੇਜ ਬੀਮ ਚਮੜੀ ਨੂੰ ਨੁਕਸਾਨ ਵੀ ਕਰ ਸਕਦੀ ਹੈ |

     

    ਲੇਜਰ ਹੇਅਰ ਰਿਮੂਵਲ ਟਰੀਟਮੈਂਟ ਕਿਵੇਂ ਕੰਮ ਕਰਦਾ ਹੈ ?

    ਲੇਜਰ ਉਪਕਰਣ ਵਿਚੋਂ ਨਿਕਲੀਆਂ ਕਿਰਨਾਂ ਵਾਲਾਂ ਨੂੰ ਜੜ੍ਹ ਤੋਂ ਖਤਮ ਕਰ ਦਿੰਦਿਆਂ ਹਨ ਅਤੇ ਵਾਲ ਦੁਬਾਰਾ ਉੱਗਣ ਦੇ ਯੋਗ ਨਹੀਂ ਰਹਿੰਦੇ | ਅਗਰ ਤੁਸੀਂ ਕਿਸੇ ਹੋਰ ਤਕਨੀਕ ਨਾਲ ਵਾਲ ਉਤਾਰਦੇ ਹੋ ਤਾ ਵਾਲ ਦੁਬਾਰਾ ਆ ਜਾਂਦੇ ਹਨ ਅਤੇ ਓਹਨਾ ਦੀ ਮੋਟਾਈ ਵੀ ਵੱਧ ਜਾਂਦੀ ਹੈ | ਇਸ ਤਰਾਂ ਵਾਰ-ਵਾਰ ਵਾਲ ਉਤਾਰਨੇ ਪੈਂਦੇ ਹਨ |

    ਲੇਜਰ ਹੇਅਰ ਰਿਮੂਵਲ ਟਰੀਟਮੈਂਟ ਇਕ ਵਾਰ ਕਰਵਾਓਣ ਤੋਂ ਬਾਅਦ ਵਾਲ ਦੁਬਾਰਾ ਨਹੀਂ ਉਗਦੇ ਅਤੇ ਤੁਹਾਨੂੰ ਇਕ ਸਾਫ ਅਤੇ ਨਰਮ ਚਮੜੀ ਪ੍ਰਾਪਤ ਹੁੰਦੀ ਹੈ | ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਮਰੀਜ਼ ਦੇ ਸ਼ਰੀਰ ਤੇ ਇਕ ਖਾਸ ਤਰਾਂ ਦੀ ਜੈਲ (ਤਰਲ ਪਦਾਰਥ ) ਲਗਾਇਆ ਜਾਂਦਾ ਹੈ ਤਾ ਜੋ ਲੇਜਰ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਚਮੜੀ ਨੂੰ ਬਚਾਇਆ ਜਾ ਸਕੇ |

    ਪੰਜਾਬ ਵਿਚ ਲੇਜਰ ਹੇਅਰ ਰਿਮੂਵਲ ਟਰੀਟਮੈਂਟ –

    ਲੇਜਰ ਹੇਅਰ ਰਿਮੂਵਲ ਟਰੀਟਮੈਂਟ ਇਕ ਉੱਚ ਦਰਜੇ ਦਾ ਇਲਾਜ ਹੈ ਅਤੇ ਸਿਰਫ ਇਕ ਅਨੁਭਵੀ ਅਤੇ ਚਮੜੀ ਦਾ ਮਾਹਰ ਡਾਕਟਰ ਹੀ ਤੁਹਾਨੂੰ ਚੰਗੇ ਨਤੀਜੇ ਦੇ ਸਕਦਾ ਹੈ | ਇਸ ਲਈ ਤੁਸੀਂ ਡਾਕਟਰ ਮੋਹਨ ਸਿੰਘ ਸ੍ਕਿਨ ਟਰੀਟਮੈਂਟ ਸੈਂਟਰ, ਫਗਵਾੜਾ ਨਾਲ ਸੰਪਰਕ ਕਰ ਸਕਦੇ ਹੋ | ਇਸ ਸੈਂਟਰ ਵਿਚ ਉੱਚ ਲੇਜਰ ਤਕਨੀਕਾਂ ਵਾਲੇ ਉਪਕਰਣ ਅਤੇ ਮਾਹਿਰ ਡਾਕਟਰ ਹਨ ਜੋ ਕਿ ਘੱਟ ਲਾਗਤ ਵਿਚ ਚੰਗੇ ਨਤੀਜੇ ਉਪਲਬਧ ਕਰਵਾਓਣ ਲਈ ਤਤਪਰ ਹਨ | ਡਾਕਟਰ ਮੋਹਨ ਸਿੰਘ, ਜੋ ਕਿ ਇਸ ਸੈਂਟਰ ਦੇ ਮੁੱਖ ਡਾਕਟਰ ਹਨ, ਓਹਨਾ ਨੂੰ ਇਸ ਤਕਨੀਕ ਵਿਚ ਇਕ ਲੰਬਾ ਅਨੁਭਵ ਹੈ | ਸੁਰਿਖਅਤ ਇਲਾਜ ਅਤੇ ਚੰਗੇ ਨਤੀਜਿਆਂ ਲਈ ਇਕ ਸੈਂਟਰ ਪ੍ਰਮੁੱਖ ਹੈ |

    About The Author

    skin
    Call Now Button